ਅੱਠਵੀਂ ਕਲਾਸ ਦਾ ਵਿਦਿਆਰਥੀ ਸ਼ੱਕੀ ਹਾਲਾਤਾਂ ‘ਚ ਲਾਪਤਾ

ਸੱਚ ਕਹੂੰ ਨਿਊਜ਼
ਸ੍ਰੀ ਮੁਕਤਸਰ ਸਾਹਿਬ,
ਬੀਤੇ ਮੰਗਲਵਾਰ ਦੇਰ ਸ਼ਾਮ ਸਥਾਨਕ ਮੌੜ ਰੋਡ ‘ਤੇ ਘਰ ਦੇ ਬਾਹਰ ਖੇਡ ਰਿਹਾ 14 ਸਾਲਾ ਲੜਕਾ ਸ਼ੱਕੀ ਹਾਲਤ ‘ਚ ਲਾਪਤਾ ਹੋ ਗਿਆ। ਪਰਿਵਾਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਪੁਲਿਸ ਨੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਮੌੜ ਰੋਡ ਦੀ ਸੁਭਾਸ਼ ਬਸਤੀ ਨਿਵਾਸੀ ਰਾਮ ਪੁੱਤਰ ਦਿਯਾ ਰਾਮ ਨੇ ਦੱਸਿਆ ਕਿ ਉਸਦਾ 14 ਸਾਲਾਂ ਬੇਟਾ ਸ਼ਿਵਮ ਜੋ ਕਿ ਡੀਏਵੀ ਸਕੂਲ ‘ਚ ਅੱਠਵੀਂ ਕਲਾਸ ਦਾ ਵਿਦਿਆਰਥੀ ਹੈ।
ਉਹ ਬੀਤੇ ਮੰਗਲਵਾਰ ਦੀ ਸ਼ਾਮ ਨੂੰ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਹੀ ਉਹ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਿਆ। ਜਦ ਉਹ ਕੰਮ ਤੋਂ ਘਰ ਪਰਤਿਆ ਤਾਂ ਉਸਨੂੰ ਪਤਾ ਲੱਗਾ, ਜਿਸ ਮਗਰੋਂ ਉਸਨੇ ਆਪਣੇ ਬੇਟੇ ਦੀ ਭਾਲ ਸ਼ੁਰੂ ਕੀਤੀ ਪਰ ਉਸਦਾ ਕਿਤੇ ਵੀ ਕੋਈ ਪਤਾ ਨਹੀਂ ਲੱਗ ਸਕਿਆ। ਥਾਣਾ ਸਿਟੀ ਇੰਚਾਰਜ਼ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਲੜਕੇ ਦੀ ਭਾਲ ਵਿੱਚ ਜੁਟੀ ਹੋਈ ਹੈ