ਰਾਜਨ ਮਾਨ
ਅੰਮ੍ਰਿਤਸਰ,
ਚਿੰਤਪੁਰਨੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਤੋਂ ਗਏ ਸ਼ਰਧਾਲੂਆਂ ਦੀ ਬੱਸ ਅੱਜ ਹਿਮਾਚਲ ਪ੍ਰਦੇਸ਼ ਦੇ ਕਾਗੜਾ ਜਿਲ੍ਹਾ ਦੇ ਢਲਿਆਰਾ ਨੇੜੇ ਹਾਦਸਾ ਗ੍ਰਸਤ ਹੋਣ ਕਾਰਨ 10 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ ਤਿੰਨ ਦਰਜਨ ਦੇ ਕਰੀਬ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਰਪੁਰਾ ਖੇਤਰ ਦੇ ਨਿਵਾਸੀ ਇੱਕ ਪ੍ਰਾਈਵੇਟ ਬੱਸ ਕਰਕੇ ਪਰਿਵਾਰਾਂ ਸਮੇਤ ਮਾਤਾ ਚਿੰਤਪੁਰਨੀ ਤੇ ਹੋਰਨਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਗਏ ਸਨ ਅੱਜ ਜਦੋਂ ਇਹ ਬੱਸ ਕਾਂਗੜਾ ਦੇ ਨੇੜੇ ਢਲਿਆਰਾ ਪਹੁੰਚੀ ਤਾਂ ਸੜਕ ਤੋਂ ਤਿਲਕਣ ਕਾਰਨ ਉਹ ਨੇੜਲੀ ਖੱਡ ਵਿੱਚ ਡਿੱਗ ਪਈ ਇਸ ਮੌਕੇ 10 ਸ਼ਰਧਾਲੂਆਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 45 ਦੇ ਕਰੀਬ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਦੇਹਰਾ ਤੇ ਟਾਂਡਾ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ਉਧਰ ਮ੍ਰਿਤਕ ਵਿਅਕਤੀਆਂ ਦੇ ਘਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਹ ਸਾਰੇ ਵਿਅਕਤੀ ਇੱਕੋ ਹੀ ਗਲੀ ਦੇ ਰਹਿਣ ਵਾਲੇ ਸਨ ਜਿਲ੍ਹਾ ਪ੍ਰਸ਼ਾਸ਼ਨ ਤੇ ਸਿਆਸੀ ਲੀਡਰਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਿਤਾਈ ਗਈ ਹੈ ਸਾਰੇ ਮੁਹੱਲੇ ਵਿੱਚ ਚੀਕ ਚਿਹਾੜਾ ਮੱਚਿਆ ੋਇਆ ਹੈ
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਏ ਇਸ ਦਰਦਨਾਕ ਹਾਦਸੇ ਵਿੱਚ ਅੰਮ੍ਰਿਤਸਰ ਦੇ 10 ਧਾਰਮਿਕ ਯਾਤਰੀਆਂ ਦੇ ਮਾਰੇ ਜਾਣ ਅਤੇ 35 ਹੋਰਾਂ ਦੇ ਜ਼ਖਮੀ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇੱਕ ਤਸੀਲਦਾਰ, ਸਹਾਇਕ ਸਿਵਲ ਸਰਜਨ ਅਤੇ ਕੁੱਝ ਪੁਲਿਸ ਮੁਲਾਜ਼ਮਾਂ ‘ਤੇ ਅਧਾਰਿਤ ਆਪਣੀ ਇੱਕ ਟੀਮ ਨਾਲ ਘਟਨਾ ਵਾਲੇ ਸਥਾਨ ‘ਤੇ ਪਹੁੰਚ ਗਏ ਹਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਦੇ ਨਾਲ-ਨਾਲ ਜ਼ਖਮੀਆਂ ਦੇ ਵਧੀਆ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ