ਅਸਮ ਨੇ ਕੀਤੀ ਜੀਐੱਸਟੀ ਲਈ ਸੋਧ ਮਤੇ ਦੀ ਪੁਸ਼ਟੀ

ਗੁਹਾਟੀ। ਵਸਤੂ ਅਤੇ ਸੇਵਾ ਕਰ (ਜੀਐੱਸਟੀ) ਬਿੱਲ ਦਾ ਰਾਹ ਪੱਧਰਾ ਕਰਨ ਵਾਲੇ ਸੰਵਿਧਾਨ ਦੇ 122ਵੀਂ ਸੋਧ ਬਿੱਲ, 2014 ਦੀ ਪੁਸ਼ਟੀ ਕਰਨ ਵਾਲਾ ਅਸਮ ਅੱਜ ਪਹਿਲਾ ਰਾਜ ਬਣ ਗਿਆ ਹੈ।
ਰਾਜ ਦੇ ਵਿੱਤ ਮੰਤਰੀ ਡਾ. ਹਿਮੰਤ ਬਿਸਵ ਸ਼ਰਮਾ ਨੇ ਵਿਧਾਨ ਸਭਾ ਸਪੀਕਰ ਰੰਜੀਤ ਦਾਸ ਦੀ ਆਗਿਆ ਨਾਲ ਇਸ ਸਬੰਧੀ ਮਤਾ ਰੱਖਿਆ ਜਿਸ ਨੂੰ ਵਿਧਾਨ ਸਭਾ ਨੇ ਸਰਵਸੰਮਤੀ ਨਾਲ ਪਾਸ ਕਰ ਦਿੱਤਾ।