ਅਸਮ ‘ਚ ਭੂਚਾਲ ਦੇ ਝਟਕੇ

ਗੁਹਾਟੀ। ਅਸਮ ‘ਚ ਅੱਜ ਮੱਧ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.5 ਮਾਪੀ ਗਈ।
ਮੌਸਮ ਵਿਭਾਗ ਦੇ ਬਿਆਨ ਅਨੁਸਾਰ ਭੂਚਾਲ ਦੇ ਝਟਕੇ ਸਵੇਰੇ 7 ਵੱਜ ਕੇ 11 ਮਿੰਟ ‘ਤੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਭਾਰਤ ਮੀਆਂਮਾਰ ਸਰਹੱਦੀ ਖੇਤਰ ‘ਤੇ ਸੀ। ਭਾਲ ਤੋਂ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।