ਨਵੀਂ ਦਿੱਲੀ। ਕਾਂਗਰਸ ਮੈਂਬਰਾਂ ਨੇ ਰਾਜਸਥਾਨ ਦੇ ਅਲਵਰ ‘ਚ ਗੌ ਰੱਖਿਅਕਾਂ ਦੇ ਹਮਲੇ ਦੀ ਘਟਨਾ ਨੂੰ ਲੈ ਕੇ ਅੱਜ ਰਾਜ ਸਭਾ ‘ਚ ਭਾਰੀ ਰੌਲਾ ਪਾਇਆ ਤੇ ਕਾਰਵਾਈ ਠੱਪ ਕਰਨ ਦੀ ਕੋਸ਼ਿਸ਼ ਕੀਤੀ ਪਰ ਉਪ ਸਭਾਪਤੀ ਪੀ ਜੇ ਕੁਰੀਅਨ ਨੇ ਕਾਰਵਾਈ ਮੁਲਤਵੀ ਕਰਨ ਤੋਂ ਨਾਂਹ ਕਰ ਦਿੱਤੀ।
ਸਵੇਰੇ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਿਫ਼ਰ ਕਾਲ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਅਜਾਦ ਨੇ ਇਸ ਮੁੱਦੇ ਨੂੰ ਚੁੱਕਿਆ ਤੇ ਕਿਹਾ ਕਿ ਕੱਲ੍ਹ ਵੀ ਕਈ ਮੈਂਬਰਾਂ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਪਰ ਸੰਸਦੀ ਕਾਰਜ ਰਾਜ ਮੰਤਰੀ ਨੇ ਇਸ ਘਟਨਾ ਦ ਹੋਣ ਤੋਂ ਨਾਂਹ ਕਰ ਦਿੱਤਾ ਸੀ ਜਦੋਂ ਕਿ ਦੂਜੇ ਸਦਨ ‘ਚ ਗ੍ਰਹਿ ਮੰਤਰੀ ਨੇ ਘਟਨਾ ਦੀ ਗੱਲ ਮੰਨੀ ਸੀ।