ਲਾੱਸ ਏਂਜਲਸ। ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਅਮਰੀਕੀ ਸ਼ਹਿਰ ਲਾੱਸ ਏਂਜਲਸ ਏਅਰਪੋਰਟ ‘ਤੇ ਹਿਰਾਸਤ ‘ਚ ਲੈ ਲਿਆ ਗਿਆ।
ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਪੂਰੀ ਤਰ੍ਹਾਂ ਸਮਝਦਾ ਹਾਂ ਕਿ ਜਿਸ ਤਰ੍ਹਾਂ ਦੀ ਦੁਨੀਆ ਹੈ ਉਸ ‘ਚ ਸੁਰੱਖਿਆ ਦਾ ਸਨਮਾਨ ਕਰਦਾ ਹਾਂ ਪਰ ਹਰ ਵਾਰ ਜਦੋਂ ਵੀ ਮੈਂ ਅਮਰੀਕਾ ਆਉਂਦਾ ਹਾਂ ਤਾਂ ਇਮੀਗ੍ਰੇਸ਼ਨ ਵਿਭਾਗ ‘ਚ ਹਿਰਾਸਤ ‘ਚ ਲਿਆ ਜਾਣਾ ਬਹੁਤ ਹੀ ਪ੍ਰੇਸ਼ਾਨ ਕਰਦਾ ਹੈ।
ਇੱਕ ਹੋਰ ਟਵੀਟ ‘ਚ ਸ਼ਾਹਰੁਖ ਨੇ ਲਿਖਿਆ ਕਿ ਜਦੋਂ ਮੈਨੂੰ ਹਿਰਾਸਤ ‘ਚ ਲਿਆ ਗਿਆ ਤਾਂ ਮੈਂ ਪੋਕੇਮੋਨ ਗੋ ਗੇਮ ਖੇਡ ਰਿਹਾ ਸੀ।