ਅਮਰੀਕਾ ‘ਚ 46 ਫੀਸਦੀ ਅਸ਼ਵੇਤ ਭੇਦਭਾਵ ਦੇ ਸ਼ਿਕਾਰ

ਵਾਸ਼ਿੰਗਟਨ। ਦੁਨੀਆਭਰ ‘ਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਅਮਰੀਕਾ ‘ਚ ਅਸ਼ਵੇਤ ਲੋਕਾਂ ਨਾਲ ਭਿਆਨਕ ਭੇਦਭਾਵ ਹੋ ਰਿਹਾ ਹੈ ਤੇ ਇੱਕ ਸਰਵੇ ਮੁਤਾਬਕ 46 ਫੀਸਦੀ ਅਸ਼ਵੇਤਾਂ ਨੇ ਆਪਣੇ ਨਾਲ ਰੋਜ਼ਾਨਾ ਜੀਵਨ ‘ਚ ਵੀ ਭੇਦਭਾਵ ਦੀਆਂ ਘਟਨਾਂਵਾਂ ਦੀ ਗੱਲ ਸਵੀਕਾਰ ਕੀਤੀ ਹੈ।
ਅਮਰੀਕਾ ‘ਚ ਸੋਧ ਆਧਾਰਿਤ ਕੰਪਨੀ ਗੈਲਪ ਦੀ ਅੱਜ ਾਰੀ ਰਿਪੋਰਟ ਮੁਤਾਬਕ ਅਮਰੀਕਾ ‘ਚ 46 ਫੀਸਦੀ ਅਸ਼ਵੇਤ ਵਿਸ਼ੇਸ ਜਗ੍ਹਾ ਅਤੇ ਵਿਦੇਸ਼ ਹਾਲਾਤਾਂ ਦੀ ਬਜਾਏ ਰੋਜ਼ਮਰਾ ਦੀ ਜੀਵਨ ‘ਚ ਵੀ ਭੇਦਭਾਵ ਦਾ ਸ਼ਿਕਾਰ ਹੋ ਰਹੇ ਹਨ। ਗੈਲਪ ਨੇ ਸੱਤ ਜੂਨ ਤੋਂ ਇੱਕ ਜੁਲਾਈ ਦਰਮਿਆਨ ਸਰਵੇ ਕਰਵਾਇਆ ਸੀ।