ਨਰੈਣ/ਸੁਧੀਰ
ਫਾਜਿਲਕਾ/ਅਬੋਹਰ
ਪੁਲਿਸ ਨੇ ਦੋ ਨੌਜਵਾਨਾਂ ਨੂੰ 26 ਕਿੱਲੋ 710 ਗਰਾਮ ਚਾਂਦੀ ਦੇ ਗਹਿਣਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਕਾਬੂ ਕੀਤੇ ਗਏ ਨੌਜਵਾਨਾਂ ਤੋਂ ਬਰਾਮਦ ਹੋਈ ਚਾਂਦੀ ਦੀ ਕੀਮਤ 12 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ
ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆਂ, ਸਮੱਗਲਰਾਂ ਅਤੇ ਗੈਰ ਸਮਾਜੀ ਅਨਸਰਾਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ ਇਸੇ ਤਹਿਤ ਅਬੋਹਰ ਨੇੜੇ ਹਨੂੰਮਾਨਗੜ੍ਹ ਰੋਡ ‘ਤੇ ਬੈਰੀਅਰ ਕੋਲ ਪੁਲਿਸ ਮੁਲਾਜ਼ਮਾਂ ਬਲਵਿੰਦਰ ਸਿੰਘ, ਮਿਲਖ ਰਾਜ ਅਤੇ .
ਕੀਤੀ ਜਾ ਰਹੀ ਸੀ ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇੱਕ ਨਿੱਜੀ ਕੰਪਨੀ ਦੀ ਬੱਸ ਜੋ ਜੈਪੁਰ ਤੋਂ ਆ ਰਹੀ ਸੀ, ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਦੋ ਨੌਜਵਾਨਾਂ ਨੂੰ 26 ਕਿੱਲੋ 710 ਗ੍ਰਾਮ ਚਾਂਦੀ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਇਨ੍ਹਾਂ ਗਹਿਣਿਆਂ ਦੀ ਕੀਮਤ 12 ਲੱਖ ਰੁਪਏ ਦੇ ਕਰੀਬ ਬਣਦੀ ਹੈ ਇਹ ਗਹਿਣੇ ਇੱਕ ਸਕੂਲ ਬੈਗ ਵਿੱਚ ਭਰ ਕੇ ਅਬੋਹਰ ਲਿਜਾ ਰਹੇ ਸਨ ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਰਾਜਿੰਦਰ ਸਿੰਘ ਪੁੱਤਰ ਭੈਰੋਂ ਸਿੰਘ ਅਤੇ ਦੇਵ ਨਰਾਇਣ ਪੁੱਤਰ ਰਾਮ ਸਿੰਘ ਵਾਸੀਅਨ ਨੜਵਾਂ ਜ਼ਿਲ੍ਹਾ ਨਾਗੌਰ (ਰਾਜਸਥਾਨ) ਵਜੋਂ ਹੋਈ ਹੈ ਇਹ ਦੋਵੇਂ ਨੌਜਵਾਨ ਅੰਤਰਰਾਸ਼ਟਰੀ ਗਹਿਣੇ ਸਮੱਗਲਰ ਅਤੇ ਚੋਰ ਗਿਰੋਹ ਦੇ ਮੈਂਬਰ ਦੱਸੇ ਜਾ ਰਹੇ ਹਨ
ਸ੍ਰੀ ਪਾਟਿਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਾਫ਼ ਥਾਣਾ ਸਿਟੀ ਅਬੋਹਰ ‘ਚ ਧਾਰਾ 379, 411 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ