ਅਨੂਪੁਰਕ ਪ੍ਰੀਖਿਆਵਾਂ ਦੀਆਂ ਫੀਸਾਂ ਦੀ ਮਿਤੀ ‘ਚ ਵਾਧਾ

Mother Tongue

ਕੁਲਵੰਤ ਕੋਟਲੀ
ਮੋਹਾਲੀ,
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਦੀ ਅਨੂਪੁਰਕ ਪ੍ਰੀਖਿਆ 24 ਜੂਨ ਤੋਂ ਲਈ ਜਾਣੀ ਹੈ। ਇਸ ਪ੍ਰੀਖਿਆ ਦੇ ਸ਼ਡਿਊਲ ਸਬੰਧੀ ਬੋਰਡ ਦੇ ਸਕੱਤਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਪ੍ਰੀਖਿਆ ਫੀਸ ਦਾ ਚਲਾਨ ਭਰਨ  ਦੀ ਆਖਰੀ ਮਿਤੀ 31 ਮਈ ਸੀ ਜੋ ਕਿ ਵਧਾ ਕੇ ਮਿਤੀ 2 ਜੂਨ ਕਰ ਦਿੱਤੀ ਗਈ ਸੀ, ਪਰੰਤੂ ਕਾਫੀ ਪ੍ਰੀਖਿਆਰਥੀ ਅਜਿਹੇ ਹਨ ਜਿਨ੍ਹਾਂ ਨੇ ਮਿਤੀ ਵਧਣ ਤੋਂ ਪਹਿਲਾਂ 31 ਮਈ ਨੂੰ ਬੈਕਾਂ ਦੇ  ਚਲਾਨ ਜਨਰੇਟ ਕਰ ਲਏ ਸਨ, ਪ੍ਰੰਤੂ ਉਹ 2 ਜੂਨ ਤੱਕ ਬੈਂਕਾਂ ਵਿੱਚ ਬਣਦੀ ਫੀਸ ਜਮਾਂ ਨਹੀਂ ਕਰਵਾ ਸਕੇ। ਇਸ ਲਈ ਫੀਸ ਜਮਾਂ ਕਰਵਾਉਣ ਦੀ ਆਖਰੀ ਮਿਤੀ 2 ਜੂਨ ਤੋਂ ਵਧਾ ਕੇ 6 ਜੂਨ ਕਰ ਦਿੱਤੀ ਗਈ ਹੈ ਇਸ ਲਈ ਅਜਿਹੇ ਪ੍ਰੀਖਿਆਰਥੀ 7 ਜੂਨ ਤੱਕ ਬੋਰਡ ਦੇ ਖੇਤਰੀ ਦਫਤਰਾਂ/ਮੁੱਖ ਦਫਤਰ ਵਿਖੇ ਚਲਾਨ ਦੀ ਕਾਪੀ ਪੇਸ ਕਰਕੇ ਫੀਸ ਜਮਾਂ ਕਰਵਾ ਸਕਣਗੇ।