ਅਧਿਆਪਕ ਤੋਂ ਬਣੇ ਲੈਕਚਰਾਰਾਂ ਨੂੰ ਪਸੰਦ ਦੇ ਸਟੇਸ਼ਨ ਅਲਾਟ ਕੀਤੇ


ਕੁਲਵੰਤ ਕੋਟਲੀ
ਮੋਹਾਲੀ,
ਸਿੱਖਿਆ ਵਿਭਾਗ ਵੱਲੋਂ 27 ਫਰਵਰੀ ਅਤੇ  3 ਮਈ ਨੂੰ ਮਾਸਟਰ/ਮਿਸਟ੍ਰੈਸ ਤੋਂ ਬਤੌਰ ਲੈਕਚਰਾਰ ਪਦਉੱਨਤ/ਪ੍ਰੋਵੀਜ਼ਨਲ ਪਦ ਉੱਨਤ ਹੋਏ ਵੱਖ-ਵੱਖ ਵਿਸ਼ਿਆਂ ਦੇ 133 ਪਦ ਉੱਨਤ ਕਰਮਚਾਰੀਆਂ ਨੂੰ ਡੀ..ਪੀ.ਆਈ. (ਸ:ਸ) ਵੱਲੋਂ ਬੁਲਾ ਕੇ ਪਸੰਦ ਦੇ ਸਟੇਸ਼ਨ ਅਲਾਟ ਕੀਤੇ ਗਏ। ਡੀ.ਪੀ.ਆਈ. (ਸ:ਸ) ਸੁਖਦੇਵ ਸਿੰਘ ਕਾਹਲੋ ਨੇ ਦੱਸਿਆ ਕਿ ਅੱਜ ਪੰਜਾਬੀ ਦੇ 27, ਹਿਸਟਰੀ ਦੇ 30, ਕਮਿਸਟਰੀ ਦੇ 35, ਸਰੀਰਕ ਸਿੱਖਿਆ ਦੇ 25,  ਹਿੰਦੀ ਦੇ 11, ਯੋਗਰਫੀ ਦੇ 4 ਤੇ ਫਾਈਨ ਆਰਟਸ ਦੇ 2, ਸੋਸ਼ਲੌਜੀ ਦੇ 1 ਇਸ ਤਰ੍ਹਾਂ ਕੁਲ 135 ਦੇ ਕਰੀਬ ਪਦਉੱਨਤ ਲੈਕਚਰਾਰਾਂ ਨੂੰ ਉਨ੍ਹਾਂ ਦੀ ਪਸੰਦ ਦੇ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਫਿਜਿਕਸ ਵਿਸ਼ੇ ਦੇ ਉਮੀਦਵਾਰਾਂ ਨੂੰ ਬਾਅਦ ਵਿਚ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਵੇਗੀ। ਇਸ ਮੌਕੇ ਡੀ.ਜੀ.ਐਸ.ਈ. ਪੰਜਾਬ ਪ੍ਰਦੀਪ ਕੁਮਾਰ ਸਭਰਵਾਲ,  ਡਿਪਟੀ ਡਾਇਰੈਕਟਰ   ਧਰਮ ਸਿੰਘ, ਡਿਪਟੀ ਡਾਇਰੈਕਟਰ  ਗਿੰਨੀ ਦੁੱਗਲ, ਸੁਨੀਲ ਬਾਂਸਲ ਅਤੇ ਸੁਭਾਸ ਮਹਾਜਨ ਦੋਵਂੇ ਸਹਾਇਕ ਡਾਇਰੈਕਟਰ , ਸੁਪਰਡੰਟ ਪ੍ਰਭਜੀਤ ਸਿੰਘ ਤੋਂ ਡੀ.ਪੀ.ਆਈ. (ਸ:ਸ) ਦਫ਼ਤਰ ਦੇ ਕਈ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।