ਅਦਾਨੀ ਪਾਵਰ ਨੂੰ 33.51 ਕਰੋੜ ਦਾ ਨੁਕਸਾਨ

ਮੁੰਬਈ। ਬਿਜਲੀ ਉਤਪਾਦਨ ਤੇ ਵੰਡ ਖੇਤਰ ਦੀ ਮੁੱਖ ਨਿੱਜੀ ਕੰਪਨੀ ਅਦਾਨੀ ਪਾਵਰ ਲਿਮ. ਨੂੰ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ‘ਚ ਮਜ਼ਬੂਤ ਆਧਾਰ ‘ਤੇ 33.51 ਕਰੋੜ ਰੁਪਏ ਦਾ ਨੁਕਸਾਨ ਹੋਇਆ। ਪਿਛਲੇ ਵਿੱਤੀ ਵਰ੍ਹੇ ਦੀ ਸਮਾਨ ਤਿਮਾਹੀ ‘ਚ ਉਸ ਨੂੰ 171.87 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਕੰਪਨੀ ਨੇ ਅੱਜ ਨਿਰਦੇਸ਼ਕ ਮੰਡਲ ਦੀ ਬੈਠਕ ਤੋਂ ਬਾਅਦ ਦੱਸਿਆ ਕਿ ਵਿੱਤੀ ਵਰ੍ਹੇ 2016-17 ਦੀ ਅਪਰੈਲ-ਜੂਨ ਤਿਮਾਹੀ ‘ਚ ਉਸ ਦੇ ਕੁੱਲ ਮਾਲੀਏ  ‘ਚ 6.07 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ ਵਿੱਤੀ ਵਰ੍ਹੇ 2015-16 ਦੀ ਸਮਾਨ ਤਿਮਾਹੀ ਦੇ 5,982.16 ਕਰੋੜ ਰੁਪਏ ਤੋਂ ਘਟ ਕੇ 5,619.24 ਰੁਪਏ ਰਹਿ ਗਿਆ।